ਵੇਖਿਓ ਕਿਤੇ ਡੱਡੂ ਵਾਲੀ ਨਾ ਕਰਾ ਲਿਓ ......ਜਾਗੋ ਜਾਗੋ....ਸਹਿਣ ਨਾ ਕਰੋ ਸਹੀ ਫੈਸਲਾ ਲ਼ਓ ਆਪਣੇ ਦਿਲੋ ਦਿਮਾਗ ਨਾਲ......!steemCreated with Sketch.

in #steemit6 years ago

ਇਕ ਡੱਡੂ ਨੂੰ ਕਿਸੇ ਬਰਤਨ ਵਿੱਚ ਪਾ ਕੇ ਪਾਣੀ ਨੂੰ ਗਰਮ ਕਰਨਾ ਸ਼ੁਰੂ ਕਰੋ.ਤੁਸੀ ਦੇਖੇਗੇ ਕਿ ਜਿਵੇ ਜਿਵੇ ਪਾਣੀ ਦਾ ਤਾਪਮਾਨ ਵਧੇਗਾ ਡੱਡੂ ਆਪਣੇ ਸਰੀਰ ਨੂੰ ਪਾਣੀ ਦੇ ਵੱਧ ਰਹੇ ਤਾਪਮਾਨ ਦੇ ਅਨੁਕੂਲ ਕਰਦਾ ਰਹੇਗਾ.ਪਰ ਮਰੇਗਾ ਨਹੀਂ . ਡੱਡੂ ਤਦ ਤੱਕ ਅਜਿਹਾ ਕਰਦਾ ਰਹੇਗਾ ਜਦ ਤੱਕ ਪਾਣੀ ਉਬਲਣ ਨਹੀਂ ਲੱਗ ਜਾਂਦਾ..ਜਦ ਉਸ ਦੀ ਸਹਿਣਸ਼ੀਲਤਾ ਖਤਮ ਹੋ ਜਾਵੇਗੀ ਤਦ ਉਹ ਪਾਣੀ ਚੋ ਬਾਹਰ ਕੁਦੇਗਾ...
ਪਰ ਬਦਕਿਸਮਤੀ ਉਹ ਪਾਣੀ ਤੋਂ ਬਾਹਰ ਨਹੀਂ ਆ ਸਕੇਗਾ..ਕਿਉਕਿ ਉਹ ਆਪਣੀ ਸਾਰੀ ਊਰਜਾ ਆਪਣੇ ਸਰੀਰ ਨੂੰ ਪਾਣੀ ਦੇ ਵੱਧ ਰਹੇ ਤਾਪਮਾਨ ਦੇ ਅਨੁਕੂਲ ਕਰਨ ਚ ਖਤਮ ਕਰ ਬੈਠਾ ਹੈ...ਆਖਰ ਉਹ ਮਰ ਜਾਵੇਗਾ..
ਦਸੋ ਭਲਾ ਡੱਡੂ ਦੀ ਮੌਤ ਦਾ ਜਿੰਮੇਵਾਰ ਕੌਣ ਹੈ..?
ਜ਼ਿਆਦਾਤਰ ਜ਼ਵਾਬ ਏਹੀ ਕਿ ਗਰਮ ਪਾਣੀ ...ਪਰ ਨਹੀਂ ਡੱਡੂ ਆਪਣੀ ਮੌਤ ਦਾ ਜ਼ਿੰਮੇਵਾਰ ਆਪ ਹੈ..ਕਿਉਕਿ ਉਹ ਸਹੀ ਵਕਤ ਤੇ ਫੈਸਲਾ ਨਹੀਂ ਲੈ ਸਕਿਆ ਕਿ ਪਾਣੀ ਤੋ ਬਾਹਰ ਕੁਦਨਾ ਕਦੋ ਹੈ...ਬਸ ਪਾਣੀ ਦੀ ਵੱਧ ਰਹੀ ਤਪਸ਼ ਨੂੰ ਸਹਿਣ ਕਰਨ ਦੀ ਕੋਸ਼ਿਸ ਚ ਹੀ ਲੱਗਾ ਰਿਹਾ...
ਸੋ ਬਿਲਕੁਲ ਏਸੇ ਤਰ੍ਹਾਂ ਹੀ ਸਾਨੂੰ ਵੀ ਸਹੀ ਵਕਤ ਤੇ ਸਹੀ ਫੈਸਲੇ ਲੈ ਲੈਣੇ ਚਾਹੀਦੇ ਨੇ..
ਕਦੋ ਤੱਕ. ਸਾਡਾ ਮਾਨਸਿਕ, ਧਾਰਮਿਕ, ਆਰਥਿਕ, ਸਮਾਜਿਕ ਸ਼ੋਸਣ ਹੁੰਦਾ ਰਹੇਗਾ....ਨਸ਼ਿਆਂ ਦੇ ਗੰਦੇ ਛੱਪੜ ਚ ਕਦ ਤੱਕ ਘੁੱਟ ਘੁੱਟ ਮਰਦੇ ਰਹੋਗੇ ਵੇਲਾ ਸੰਭਾਲ ਕੇ ਬਾਹਰ ਨਿਕਲਣ ਦੀ ਕੋਸ਼ਿਸ ਕਰੋ..ਅਗਰ ਸਿਆਸਤ ਤੁਹਾਨੂੰ ਲਾਲਚ ਦੇਕੇ ਆਪਣੇ ਵੱਸ ਵਿੱਚ ਰੱਖਣਾ ਚਾਹੁੰਦੀ ਹੈ ਤਾਂ ਆਪਣੀ ਅਵਾਜ਼ ਉਠਾਓ....ਵੇਖਿਓ ਕਿਤੇ ਡੱਡੂ ਵਾਲੀ ਨਾ ਕਰਾ ਲਿਓ ......ਜਾਗੋ ਜਾਗੋ....ਸਹਿਣ ਨਾ ਕਰੋ ਸਹੀ ਫੈਸਲਾ ਲ਼ਓ ਆਪਣੇ ਦਿਲੋ ਦਿਮਾਗ ਨਾਲ......bigmouthfrog.jpg

Coin Marketplace

STEEM 0.29
TRX 0.12
JST 0.034
BTC 63721.15
ETH 3305.01
USDT 1.00
SBD 3.91